Interesting Facts about Songs




ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ

ਗੁਰਦਾਸ ਮਾਨ ਸਾਹਿਬ, "ਸਾਂਈ ਲਾਡੀ ਸ਼ਾਹ ਜੀ" ਕੋਲੋਂ ਉੱਠ ਕੇ ਜਦੋਂ ਜਾਣ ਵਾਸਤੇ ਇਜਾਜਤ ਮੰਗਣ ਲੱਗੇ.......ਤਾਂ ਸਾਂਈ ਜੀ ਨੇ ਕਿਹਾ "ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ.........ਜਿਨਾਂ ਦੇ ਰਾਤੀ ਯਾਰ ਵਿਛੜੇ" ਇਸ ਤੇ ਗੀਤ ਬਣਾ,

ਮਾਨ ਸਾਹਿਬ ਜਦੋਂ ਘਰ ਪਹੁੰਚੇ ਤਾਂ ਇਹ ਗੀਤ ਬਣ ਕੇ ਤਿਆਰ ਸੀ....

TANGE REHNDE KILLIYAN DE NAAL PRANDE

Gurdas Maan Sahib, Sai Laadi Shah ji (Nakodar) kolon uth k jado jaan waste ijazat magan lage......ta Sai ji ne Keha "Tange rehnde killiyan de naal prande.........jina de raati Yaar vichre" iss te geet bana..

Maan Sahib jado ghar pahunche ta eh Geet ban ke tyaar si.....



ਮਾਮਲਾ ਗੜਬੜ ਹੈ

ਗੁਰਦਾਸ ਮਾਨ ਸਾਹਿਬ ਨੂੰ ਅੱਜ ਵੀ ਲੋਕ ਇਸ ਗੀਤ ਤੋਂ ਯਾਦ ਕਰਦੇ ਨੇ, ਖਾਸ ਕਰਕੇ ਗੈਰ ਪੰਜਾਬੀ......ਕਹਿੰਦੇ ਗੁਰਦਾਸ ਵਹੀ..."ਮਾਮਲਾ ਗੜਬੜ ਵਾਲਾ......."

ਗੁਰਦਾਸ ਮਾਨ ਸਾਹਿਬ ਇੱਕ ਵਾਰ ਬੱਸ ਵਿੱਚ ਮੁਰਾਦਾਬਾਦ ਜਾ ਰਹੇ ਸਨ, ਬੱਸ ਦੀ ਸਭ ਤੋਂ ਅਗਲੀ ਸੀਟ ਤੇ ਇੱਕ ਕੁੜੀ ਬੈਠੀ ਸੀ ਤੇ ਉਸਤੋਂ ਪਿੱਛੇ ਵਾਲੀ ਸੀਟ ਤੇ ਇੱਕ ਮੁੰਡਾ.......ਮੁੰਡਾ ਕੁੜੀ ਵਲ ਚੋਰੀ ਚੋਰੀ ਵੇਖ ਰਿਹਾ ਸੀ...ਤੇ ਕੁੜੀ ਮੁੰਡੇ ਵਲ ਮੁੜ ਮੁੜ ਦੇਖ ਸ਼ਰਮਾ ਰਹੀ ਸੀ,

ਮਾਨ ਸਾਹਿਬ ਦੇ ਨਾਲ ਇੱਕ ਬਾਬਾ ਜੀ ਬੈਠੇ ਸਨ.....ਬਾਬੇ ਨੇ ਗੁਰਦਾਸ ਮਾਨ ਜੀ ਨੁੰ ਕੂਹਣੀ ਮਾਰ ਕੇ ਕਿਹਾ, "ਲੱਗਦਾ ਮਾਮਲਾ ਗੜਬੜ ਹੈ"

ਬਸ ਉਦੋਂ ਹੀ ਮਾਨ ਸਾਹਿਬ ਨੂੰ ਫੁਰਨਾ ਫੁਰਿਆ ਤੇ ਇਸ ਗੀਤ ਦਾ ਮੁਖੜਾ ਲਿਖ ਤਾਂ.....

"ਜਦ ਜੋਬਨ ਦੀ ਰੁੱਤ ਆਵੇ,
ਮੁੰਡਾ ਚੋਰੀ ਛੁਪੇ ਨੈਣ ਮਿਲਾਵੇ,
ਕੁੜੀ ਹੱਸ ਕੇ ਨੀਵੀਆਂ ਪਾਵੇ,
ਤਾਂ ਸਮਝੋ....ਮਾਮਲਾ ਗੜਬੜ ਹੈ"

MAMLA GADBAD HAI

Gurdas Maan Sahib nu ajj v lok iss Geet to yaad karde ne, khaas kar Non-Punjabi......kehnde Gurdas wohi "Mamla Gadbad wala..."

Gurdas Maan Sahib ik war Bus vich Muradabad ja rahe si, Bus di sab to ta agli seat te kurhi baithi si te uss to piche wali seat te ek munda……Munda kurhi wal chori-chori vekh reha si....te kurhi munde wal murh-murh dekh sharma rahi si

Maan Sahb naal ik Baba ji baithe san.... Babe ne Gurdas Maan ji nu kuhni maar ke keha "lagda MAMLA GADBAD HAI"

Bas ohdo hi Maan Sahib nu furna furiya te is Geet da mukhda likh ta.....

"jad joban di rutt aave,
munda chori-chuppe nain milave
Kurhi has ke niviya pave ta samjho,
Mamla Gadbad hai.....



ਸਾਨੂੰ ਤੇ ਐਸਾ ਮਾਹੀ

ਇਹ ਗੀਤ ਰਿਕਾਰਡ ਕਰਵਾ ਕੇ ਜਦੋਂ ਗੁਰਦਾਸ ਮਾਨ ਸਾਹਿਬ ਬਾਹਰ ਆਏ, ਤਾਂ ਜੋ ਕੁੜੀ ਰਿਕਾਰਡਿੰਗ ਕਰ ਰਹੀ ਸੀ, ਉਹ ਭੱਜੀ ਆਈ.... ਉਸਦੀਆਂ ਅੱਖਾਂ ਨਮ ਸਨ ਤੇ ਕਹਿਣ ਲੱਗੀ.........

"ਮਾਨ ਸਾਹਿਬ.....ਤੁਹਾਨੂੰ ਮੇਰੀ ਫਿਲਿੰਗਸ ਦਾ ਕਿਵੇਂ ਪਤਾ ਲੱਗਿਆ.......ਇਹ ਤਾਂ ਮੇਰੀ ਗੱਲ ਹੈ",

SANU TE AISA MAHI

Eh Geet Record karva jado Gurdas Maan Sahib bahar aaye, ta jo kudi Recording kar rahi si oh bhaji aayi...usdiyan Akhan namm san te kehn laggi…

“Maan Sahib tuhanu meri feelings da kive patta lagya.....eh ta meri gall hai”.



ਟਿਮ ਟਿਮਾਉਂਦੇ ਤਾਰਿਆ

ਵਿਦੇਸ਼ ਵਿੱਚ ਇੱਕ ਸ਼ੋਅ ਤੋਂ ਸ਼ਾਮ ਨੂੰ ਵਾਪਿਸ ਹੋਟਲ ਆਉਣ ਲੱਗੇ...

ਆਸਮਾਨ ਵਿੱਚ ਇੱਕ ਹੀ ਤਾਰਾ ਟਿਮਟਿਮਾ ਰਿਹਾ ਸੀ........ਉਸਨੂੰ ਦੇਖ ਇਹ ਗੀਤ ਸਿਰਜਿਆ,

TIM TIMAUNDE TAREYA

Videsh vich ik show to sham nu vaapas hotel aaun lagge....

Asmaan vich ik hi Tara timtima reha si......usnu Dekh eh Geet sirjya,



ਲੜ ਗਿਆ ਪੇਚਾ

"ਇੱਕ ਛੱਤ ਕੁੜੀ.....ਤੇ ਇੱਕ ਛੱਤ ਮੁੰਡਾ,
ਦੋਵਾਂ ਵਿੱਚ ਲੱਗਿਆ....ਮੁਕਾਬਲਾ ਜਿਹਾ ਹੁੰਦਾ,
ਦੋਵਾਂ ਨੇ ਪਤੰਗ ਚੜਾਈ.....ਜਦ ਹਵਾ ਪਿਆਰ ਦੀ ਆਈ,
ਮੁੰਡਾ ਹੱਸਿਆ.......ਕੁੜੀ ਸ਼ਰਮਾਈ,

ਲੜ ਗਿਆ ਪੇਚਾ......


ਇਨਾਂ ਪੈਰ੍ਹਾਂ ਲਿਖ ਕੇ ਮਾਨ ਸਾਹਿਬ ਨੇ ਕਾਂਟਾ ਮਾਰ ਦਿੱਤਾ, ਬਈ ਗੀਤ ਝੱਜ ਦਾ ਨਹੀਂ ਬਣਿਆ......

"ਆਕੜ ਆ ਹੀ ਜਾਂਦੀ ਹੈ" ਕੈਸਟ ਦੀ ਤਿਆਰੀ ਲਈ ਜਦੋਂ ਮਿਉਜਿਕ ਡਾਇਰੈਕਟਰ ਚਰਨਜੀਤ ਅਹੂਜਾ ਜੀ ਨੇ ਪੁੱਛਿਆ ਕੇ ਵਿਖਾਉ ਕਿਹੜੇ ਕਿਹੜੇ ਗੀਤ ਨੇ,

ਮਾਨ ਸਾਹਿਬ ਨੇ ਗੀਤ ਵਿਖਾਏ, ਚਰਨਜੀਤ ਅਹੂਜਾ ਜੀ ਨੇ ਕਾਂਟੇ ਮਾਰੇ ਵਾਲਾ ਗੀਤ ਸਿਲੈਕਟ ਕਰ ਲਿਆ ਤੇ ਕਿਹਾ ਗੁਰਦਾਸ ਇਸਨੂੰ ਤਿਆਰ ਕਰ.........ਇਹ ਗੀਤ ਬਾਅਦ ਵਿੱਚ ਸੁਪਰਹਿੱਟ ਹੋ ਨਿਬੜਿਆ.....

LARH GAYA PECHA

“ik chatt kudi.....te ik chatt munda,
doha vich lagya.....mukabla ja hunda,
dohva ne ptang charhaai....jad hawa pyar di aai,
munda hasya kudi sharmai,

larh gaya pecha........


Enna pehra likh ke Maan Sahib ne copy te kaata maarta, bai geet chajda nahi banyaa.......

"Aakarh aa hi jandi hai" cassette di tyari layi jado Music Dir. CHARANJEET AHUJA ji ne puchya ke vikhaao kehrhe-2 geet ne,

Maan Sahib ne Geet vikhaye, Charanjeet Ahuja ji ne kaate mare wala geet select kar leya te keha Gurdas isnu tyar kar....eh geet baad vich Superhit ho nibarhya.



ਫੇਲ ਕਹਾਂ ਕੇ ਪਾਸ

ਇਸ ਗੀਤ ਵਿੱਚ ਲਾਈਨਜ ਆਉਂਦੀਆਂ ਹਨ....

"ਤੇਰੇ ਕੋਲ ਤਾਨਪੁਰ..........ਸਾਡੇ ਕੋਲ ਖੰਜਰੀ,
ਕਿੰਨਾਂ ਚਿਰ ਵੇਖਾਂਗੇ.........ਕਲੋਲ ਕਰੂ ਕੰਜ਼ਰੀ,


ਇਹ ਲਾਈਨਜ ਇੱਕ ਪੰਜਾਬੀ ਗਾਇਕ ਦੇ ਅਖਬਾਰ ਵਿੱਚ ਦਿੱਤੇ ਬਿਆਨ...
"ਗੁਰਦਾਸ ਮਾਨ ਤਾਨਪੁਰੇ ਨਾਲ ਨਹੀਂ ਗਾ ਸਕਦਾ......"

ਦਾ ਬਖੂਬੀ ਜਵਾਬ ਸੀ.........

FAIL KAHAN KE PASS

Iss Geet vich Lines aundiya han....

"Tere kole taanpure………sade kol khanjri,
kinna chir vekhage kalol karu kanjri...."


eh lines ek Punjabi Singer de Akhbar vich dite byaan....
"Gurdas Maan Taanpure naal nahi gaa sakda....."

da Bakhubi jawab si.....



ਅਪਨਾ ਪੰਜਾਬ ਹੋਵੇ

ਇਹ ਗੀਤ "ਮੱਖਣ ਬਰਾੜ" ਜੀ ਨੇ ਬਹੁਤ ਕਲਾਕਾਰਾਂ ਨੁੰ ਦਿੱਤਾ......ਪਰ ਕਿਸੇ ਨੇ ਗਾਉਣ ਦੀ ਹਿੰਮਤ ਨਾ ਕੀਤੀ, ਜਦ ਇਹ ਗੀਤ ਗੁਰਦਾਸ ਮਾਨ ਸਾਹਿਬ ਤੱਕ ਪਹੁੰਚਿਆ ਤਾਂ.... ਮਾਨ ਸਾਹਿਬ ਨੇ ਇੱਕ ਸਟੇਜ ਤੇ ਜਿੰਨਾਂ ਵੀ ਅੱਧਾ ਅਧੂਰਾ ਯਾਦ ਸੀ, ਗਾਇਆ.......ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਣ ਤੇ, ਉਹਨਾਂ ਗੀਤ ਨੂੰ ਸੈੱਟ ਕਰ, ਰਿਕਾਰਡ ਕਰਵਾਇਆ ਅਤੇ ਇਸ ਗੀਤ ਨੇ ਹਿੱਟ ਦੇ ਰਿਕਾਰਡ ਕਾਇਮ ਕਰ ਦਿੱਤੇ,

ਪਹਿਲਾਂ ਇਸ ਗੀਤ ਵਿੱਚ ਇੱਕ ਟੱਪਾ ਸੀ :-

ਪਹਿਲੇ ਤੋੜ ਵਾਲੀ ਵਿੱਚੋਂ.....ਦੂਜਾ ਪੈੱਗ ਲਾਇਆ ਹੋਵੇ,
ਖੰਭਾਂ ਵਾਲਾ ਕੱਦੂ (ਮੁਰਗਾ) ਵੱਡੀ ਬੇਬੇ ਨੇ ਬਣਾਇਆ ਹੋਵੇ,


ਇਸਨੂੰ ਬਦਲ ਕੇ ਗੰਧਲਾਂ ਦਾ ਸਾਗ ਵੱਡੀ ਬੇਬੇ ਨੇ ਬਣਾਇਆ ਹੋਵੇ ਕਰ ਦਿੱਤਾ,
ਕਿਉਂਕਿ ਉਹਨਾਂ ਨੇ ਸੋਚਿਆ ਲੋਕਾਂ ਨੂੰ ਛੇਤੀ ਸਮਝ ਨਹੀਂ ਆਉਂਣਾ,

APNA PUNJAB HOVE

Eh Geet MAKHAN BRAR ji ne bahut kalakara nu dita…..par kisse ne gaun di himmat na kitti.......jad eh Geet Gurdas Maan Sahib tak pahunchya ta jina v adha-adhura yaad si ....on the spot tune bna ke Stage te gaya......loka walo bharwa hungara milan te.....ohna geet nu set kar record karvayaa ta iss geet ne Hit de record kaayam kar ditte,

pehla iss geet vich ek tappa si :-

pehle tod wali vicho.....duja peg laya hove,
khambaa wala kadu (murga) wadhi bebe ne banaya hove,


isnu change kar gandhla da saag wadhi bebe ne banaya hove kar ditta,
kyonki ohna ne soacheya loka nu cheti samjh nahi auna,



ਹੀਰ

"ਹੀਰ - ਵਾਰਿਸ ਸ਼ਾਹ" ਦੀ ਪੋਥੀ ਨੂੰ ਗੁਰਦਾਸ ਮਾਨ ਸਾਹਿਬ ਨੇ ਨੌਵੀਂ ਕਲਾਸ ਵਿੱਚ ਹੀ ਪੂਰਾ ਪੜ ਦਿੱਤਾ ਸੀ.....
ਜੋ ਉਸ ਵੇਲੇ ਵਿੱਚ, ਤੇ ਹੁਣ ਦੇ ਵੇਲੇ ਵਿੱਚ ਵੀ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ.........

ਮਾਨ ਸਾਹਿਬ ਨੂੰ ਵਾਰਿਸ ਸ਼ਾਹ ਫਿਲਮ ਵਿੱਚ ਗਾਉਣ ਲਈ ਨੈਸ਼ਨਲ ਅਵਾਰਡ ਵੀ ਮਿਲਿਆ ਹੈ......

"ਹੀਰ" ਕੈਸਟ ਦਾ ਨਾਮ ਵੀ ਪਹਿਲਾਂ ਮਾਨ ਸਾਹਿਬ ਨੇ "ਮਾਈ ਹੀਰ" ਸੋਚਿਆ ਸੀ....ਕਿਉਂਕਿ ਹੀਰ ਨੂੰ ਸਾਰੇ ਆਸ਼ਿਕਾਂ ਦੀ ਮਾਂ ਸਮਝਿਆ ਜਾਂਦਾ ਹੈ.....ਅਤੇ ਹੀਰ ਦੀ ਮਜਾਰ ਤੇ ਵੀ "ਮਾਈ ਹੀਰ" ਹੀ ਲਿਖਿਆ ਹੋਇਆ ਹੈ....ਪਰ ਉਹਨਾਂ ਨੇ ਸੋਚਿਆ ਕੇ ਲੋਕ ਇੰਗਲਿਸ਼ ਦਾ My ਹੀਰ ਨਾ ਸਮਝ ਲੈਣ, ਸੋ ਇਸਨੂੰ "ਹੀਰ" ਹੀ ਰਹਿਣ ਦਿੱਤਾ......

HEER

“HEER - Waris Shah” di pothi nu Gurdas Maan Sahib ne 9th class vich hi pura parh dita si........
jo oass wele vich te hun de wele vich v bahut pare di gall mani jandi hai......

Maan Sahib nu Waris Shah Film ch Gaun layi National Award vi milya hai...

HEER Cassette da naam v pehla Maan Sahib ne “Mai Heer” sochya si.....kyonki Heer nu sare aashqa di maa samjhya janda hai....ate Heer di mazar te vi “Mai Heer” hi likhiya hoya hai...Par Ohna ne socheya k log english da My Heer na samjh lain so issnu "Heer" hi rehn ditta........



ਛੱਲਾ

"ਛੱਲਾ" ਗੀਤ ਗੁਰਦਾਸ ਮਾਨ ਸਾਹਿਬ, ਇਨਾਇਤ ਅਲੀ ਖਾਨ ਤੋਂ ਪ੍ਰਭਾਵਿਤ ਹੋ ਕੇ ਗਾਉਣ ਲੱਗੇ ਸੀ,

ਮਾਨ ਸਾਹਿਬ ਅਕਸਰ ਦੱਸਦੇ ਹੁੰਦੇ ਕਿ ਜਿਸ ਸਮੇਂ ਇਨਾਇਤ ਸਾਹਿਬ ਦਾ "ਛੱਲਾ" ਆਇਆ ਸੀ, ਉਦੋਂ ਟੇਪ ਰਿਕਾਰਡ ਵੀ ਨਵੇਂ ਨਵੇਂ ਆਏ ਸੀ, ਮਾਨ ਸਾਹਿਬ ਟੇਪ ਰਿਕਾਰਡ ਤੇ ਦਿਨ ਰਾਤ ਬਸ ਇਹੀ ਗੀਤ ਸੁਣਦੇ ਰਹਿੰਦੇ ਸੀ, ਤੇ ਇਸਨੂੰ ਗੁਣਗੁਣਾਉਂਦੇ ਰਹਿੰਦੇ ਸੀ....

ਅੱਜ ਉਹੀ ਛੱਲਾ ਉਹਨਾਂ ਦੀ ਪਹਿਚਾਣ ਬਣ ਗਿਆ ਹੈ......

CHALLA

Challa Geet Maan Sahib, Inayat Ali Khan to parbhavat ho ke gaun lagge si,

Maan Sahib aksar dasde hunde k Jis time Inayat sahab da challa chalya si, ohdo Tape Record v nave nave aaye si……Maan Sahib Tape Record te din raat bas ehhi geet sunde rehnde si, te isnu gungunaode rehnde si.......

Ajj ohi Challa ohna di Pehchaan ban gaya hai.....

INAYAT ALI KHAN SAHAB (BIG BROTHER OF SHOUKAT ALI SAHAB)

CHALLA
http://in.youtube.com/watch?v=oHlJjqZowPI



ਕੁੜੀਏ ਕਿਸਮਤ ਪੁੜੀਏ

ਇਹ ਗੀਤ ਯੂ.ਪੀ. ਪਰੋਗਰਾਮ ਤੋਂ ਪਹਿਲਾਂ ਦਿੱਲੀ ਹੋਟਲ ਵਿੱਚ ਰੁਕਣ ਸਮੇਂ ਰਾਤ ਨੂੰ ਅਚਾਨਕ ਬਣਿਆ....

ਇਹ ਮਾਨ ਸਾਹਿਬ ਦਾ ਸਭ ਤੋਂ ਲੋਅ ਸਕੇਲ ਦਾ ਗੀਤ ਹੈ,

KURIYE KISMAT PUDIYE

Eh Geet U.P. programme to pehla Delhi Hotel vich rukan samme raat nu achanak banya....

eh Maan Sahib da sab to Low Scale da Geet hai...



ਬੂਟ ਪਾਲਿਸ਼ਾਂ

ਇਹ ਗੀਤ ਗੁਰਦਾਸ ਮਾਨ ਸਾਹਿਬ ਨੇ ਮੁੱਲਾਂਪੁਰ ਵਿੱਚ ਇੱਕ ਬੂਟ ਪਾਲਿਸ਼ਾਂ ਕਰਨ ਵਾਲੇ ਬੱਚੇ ਨੂੰ ਦੇਖ ਕੇ ਲਿਖਿਆ....

ਉੱਥੇ ਇੱਕ ਪਰੋਗਰਾਮ ਸੀ ਤੇ ਕਾਫੀ ਬੱਚੇ ਮਾਨ ਸਾਹਿਬ ਨਾਲ ਫੋਟੋ ਖਿੱਚਵਾ ਰਹੇ ਸੀ, ਤੇ ਇੱਕ ਬੱਚਾ ਸਾਈਡ ਤੇ ਖੜਾ ਹੋ ਕੇ ਉਹਨਾਂ ਨੂੰ ਦੇਖ ਰਿਹਾ ਸੀ, ਮਾਨ ਸਾਹਿਬ ਨੇ ਕਿਹਾ ਕਿ ਤੂੰ ਕਿਉਂ ਖੜਾ ਹੈ....ਤਾਂ ਬੱਚਾ ਕਹਿੰਦਾ ਕਿ ਲੋਕੀ ਉਸ ਨੂੰ ਅੰਦਰ ਨਹੀਂ ਆਣ ਦਿੰਦੇ.....

ਗੁਰਦਾਸ ਮਾਨ ਸਾਹਿਬ ਨੇ ਬੱਚੇ ਨੂੰ ਬੁਲਾਇਆ ਤੇ ਉਸ ਨਾਲ ਫੋਟੋ ਖਿੱਚਵਾਈ.....ਜਦੋਂ ਮਾਨ ਸਾਹਿਬ ਨੇ ਉਸ ਕੋਲ ਪਾਲ਼ਿਸ਼ ਵਾਲਾ ਡੱਬਾ ਦੇਖਿਆ ਤਾਂ ਉਹ ਬੱਚਾ ਮਾਨ ਸਾਹਿਬ ਦੇ ਦਿਲ ਵਿੱਚ ਵੱਸ ਗਿਆ,

ਜਦੋਂ ਮਾਨ ਸਾਹਿਬ ਘਰ ਆ ਰਹੇ ਸੀ ਤਦ ਵੀ ਉਹ ਬੱਚਾ ਉਹਨਾਂ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ, ਤਦ ਇਹ ਗੀਤ ਲਿਖਿਆ ਮਾਨ ਸਾਹਿਬ ਨੇ.....

BOOT POLISHAN

Eh geet Gurdas Maan Sahib ne Mullanpur wich ek Boot Polisan karan wale bache nu dekh ke likya....

othe ek program c te kafi bache Maan Sahib naal photo kichva rahe c, te ek bacha side te khara ho ke ohna nu dekh reha c, Maan Sahib ne keha ki tu kyon khra hai....ta bacha kehnda ke loki us nu aandar nahi aan dende....

Gurdas Maan Sahib ne bache nu bulaya te us naal photoan khichvai....jado Maan Sahib ne us kol polish wala daba dekhya ta oh bacha Maan Sahib de dil wich vas gya,

jado Maan Sahib ghar aa rahe c tad v ohi bacha ohna diyan akha agge ghum reha c, tad eh geet likhya Maan Sahib ne.....



ਪੀੜ ਤੇਰੇ ਜਾਣ ਦੀ

ਇਹ ਗੀਤ ਮਾਨ ਸਾਹਿਬ ਨੇ 1976 ਵਿੱਚ ਆਪਣੇ ਕਾਲੇਜ ਦੇ ਸੀਨੀਅਰਜ਼ ਦੀ ਫੇਅਰਵੈਲ ਤੇ ਲਿਖਿਆ ਅਤੇ ਗਾਇਆ.....

PEERH TERE JAAN DI

Eh geet Maan Sahib ne 1976 vich Apne College de Seniors di Farewell te Likhya ate Gaya.....



ਦੋਸਤੋ ਲੋ ਆ ਗਈ

ਇਹ ਗੀਤ ਮਾਨ ਸਾਹਿਬ ਨੇ 1978 ਵਿੱਚ ਆਪਣੇ ਕਾਲੇਜ ਵਿੱਚ ਆਪਣੀ ਫੇਅਰਵੈਲ ਪਾਰਟੀ ਤੇ ਲਿਖਿਆ ਸੀ.....

DOSTO LO AA GYI

Eh Geet Maan Sahib ne 1978 vich apne College wich Apni Farewell Party te Likhya si......



ਜੱਟ ਰਿਸਕੀ ਆਫਟਰ ਵਿਸਕੀ

ਇਹ ਜੂਮਲਾ ਟਰੱਕ ਮਗਰ ਪੜਿਆ ਤੇ ਇਸ ਤੇ ਗੀਤ ਬਣ ਗਿਆ.......

JATT RISKY AFTER WHISKY

Eh jumla Truck magar parhya te iss te Geet ban gaya........



ਤੇਰੀ ਆਉਣੀ ਜਾਣੀ ਉੱਚਿਆ ਚੁਬਾਰਿਆਂ ਦੇ ਨਾਲ

ਇਹ ਗੀਤ ਕੁਮਾਰ ਸੰਜੀਵ ਦਾ ਹੈ,

ਮਾਨ ਸਾਹਿਬ ਨੇ ਪਹਿਲਾਂ ਇਹ ਗੀਤ ਗਾਉਣ ਤੋਂ ਇੰਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਸਾਰੇ ਆਪਣੇ ਲਿਖੇ ਗੀਤ ਹੀ ਗਾ ਰਹੇ ਸਨ,

ਕੁਮਾਰ ਸੰਜੀਵ ਨੇ ਮਨਜੀਤ ਮਾਨ ਜੀ ਨੂੰ ਭੈਣ ਬਣਾਇਆ ਹੋਇਆ ਸੀ, ਤੇ ਮਨਜੀਤ ਮਾਨ ਜੀ ਦੇ ਜੋਰ ਪਾਉਣ ਤੇ ਮਾਨ ਸਾਹਿਬ ਨੇ ਇਹ ਗੀਤ ਗਾਇਆ...

TERI AUNI JAANI UCHEYA CHUBAREYA DE NAAL

Eh Geet Kumar Sanjeev da hai,

Maan Sahib ne pehla eh geet gaun to inkaar kar dita si....kyonki oh saare apne likhe Geet hi ga rahe si,

Kumar Sanjeev ne MANJEET MAAN ji nu bhain banaya hoya hai, te Manjeet Maan ji de jor paun te Maan Sahib ne eh Geet gaya...






Mamla Garbar Hai Album

Yaar Mera Pyar Album

Yaar Mera Pyar Album

Larh Geya Pecha Album

Jaadugarian Album

Heer Album

Challa Album

Heer Album

Boot Polishan Album

Peerh Tere Jaan di Album








jogiya.org © 2013. All Rights Reserved
Powered by Blog - Widget
Face Upward - Widget