ਪੰਜਾਬੀਏ ਜੁਬਾਨੇ
ਪੰਜਾਬੀਏ ਜੁਬਾਨੇ.................ਨੀਂ ਰਕਾਨੇ ਮੇਰੇ ਦੇਸ਼ ਦੀਏ,
ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਨੀਂ,
ਮੀਡੀਆਂ ਖਿਲਾਰੀ ਫਿਰੇ..............ਨੀਂ ਬੁੱਲੇ ਦੀਏ ਕਾਫੀਏ,
ਕਿੰਨੇ ਤੇਰਾ ਲਾ ਲਿਆ ਸ਼ਿੰਗਾਰ ਨੀ,
ਗੁਰੂ ਗੋਰਖ ਦੀ ਗੁੜਤੀ ਲੈ ਕੇ.......ਨਾਥਾ ਟਿੱਲੇ ਜਾਈਂ,
ਤੂੰ ਬਾਬੇ ਦੀ ਬਾਣੀ ਬਣ ਕੇ.......ਗੁਰੂਆਂ ਦੇ ਘਰ ਆਈ,
ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ.......ਦਿਨਾਂ ਵਿੱਚ ਹੋ ਗਈ ਮੁਟਿਆਰ ਨੀਂ,
ਪੰਜਾਬੀਏ ਜੁਬਾਨੇ.................ਨੀਂ ਰਕਾਨੇ ਮੇਰੇ ਦੇਸ਼ ਦੀਏ,
ਸੂਫੀ ਸੰਤ,.....ਫਕੀਰਾਂ ਤੈਨੂੰ ਦਿੱਤੀ ਘੁੰਡ ਚੁਕਾਈ,
ਹਰ ਪੰਜਾਬੀ ਦੀ ਮਾਂ ਬਣ ਕੇ ਘਰ ਘਰ ਕਦਰ ਪੁਆਈ,
ਢੋਲੇ, ਮਾਹੀਏ, ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ.......ਕਾਫੀਆਂ, ਸਵੱਈਏ ਤੇਰਾ ਪਿਆਰ ਨੀਂ
ਪੰਜਾਬੀਏ ਜੁਬਾਨੇ.................ਨੀਂ ਰਕਾਨੇ ਮੇਰੇ ਦੇਸ਼ ਦੀਏ,
ਵਾਰਿਸ਼, ਬੁੱਲੇ, ਸ਼ਾਹ ਹੁਸੈਨ ਜਿਹੇ ਹਾਸ਼ਿਮ ਕਾਦਰ ਯਾਰਾਂ,
ਘਰ ਘਰ ਵਿੱਚ ਤੈਨੂੰ ਅਦਬ ਬਖਸ਼ਿਆ...ਸ਼ਾਇਰਾਂ ਤੇ ਫਨਕਾਰਾਂ,
ਸੰਨ 47 ਵਿੱਚ ਹੋਇਆ ਅਧਰੰਗ ਤੈਨੂੰ.....................ਫੇਰ ਨਾ ਤੂੰ ਹੋਈ ਪੱਬਾਂ ਭਾਰ ਨੀਂ,
ਪੰਜਾਬੀਏ ਜੁਬਾਨੇ.................ਨੀਂ ਰਕਾਨੇ ਮੇਰੇ ਦੇਸ਼ ਦੀਏ,
ਬੇਅਦਬਾਂ, ਬੇਕਦਰਾਂ ਨੇ ਕਦ ਕਦਰ ਕਿਸੇ ਦੀ ਪਾਈ,
ਆਪਣੀ ਮਾਂ ਨੂੰ ਨੰਗਿਆਂ ਕਰਕੇ.......ਲੱਗ ਪਏ ਖਾਣ ਕਮਾਈ,
ਪੁੱਤਾਂ ਨੂੰ ਪੜਾਂ ਕੇ ਅੰਗਰੇਜੀ ਕੈਦੇ..............ਅਸੀਂ ਤੇਰੀ ਚਿਖਾ ਕਰੀਂ ਬੈਠੇ ਆ ਤਿਆਰ ਨੀਂ
ਪੰਜਾਬੀਏ ਜੁਬਾਨੇ.................ਨੀਂ ਰਕਾਨੇ ਮੇਰੇ ਦੇਸ਼ ਦੀਏ,
ਯਮਲਾ ਜੱਟ, ਮਸਤਾਨਾ ਓ ਪ੍ਰਕਾਸ਼, ਸੁਰਿੰਦਰ ਕੌਰਾਂ,
ਕਦਰ ਬਿਨਾਂ ਕੋਈ...ਕਦ ਤੱਕ ਜੀਵੇਂ......ਓ ਤੂੰ ਵੱਸ ਪੈ ਗਈ ਚੋਰਾਂ,
ਮਾਨ ਵੀ ਨਿਮਾਣਾ ਤੇਰਾ ਮਰ ਜਾਣਾ ਇੱਕ ਦਿਨ................ਨੂਰਪੁਰੀ, ਸ਼ਿਵ ਵਾਲੀ ਮਾਰ ਨੀਂ,